ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ 18 ਮਾਰਚ ਨੂੰ ਗੁਰਮਤਿ ਸਮਾਗਮ ਤੇ 19 ਮਾਰਚ ਨੂੰ ਹੋਵੇਗਾ ਅੰਮ੍ਰਿਤ ਸੰਚਾਰ
ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਮਲੋਟ ਵਿਖੇ 18 ਮਾਰਚ ਨੂੰ ਪੂਰਨਮਾਸ਼ੀ ਦੇ ਦਿਹਾੜੇ ਤੇ ਵਿਸ਼ੇਸ਼ ਸਮਾਗਮ ਹੋਵੇਗਾ। ਭਾਈ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਇਸੇ ਤਰਾਂ 19 ਮਾਰਚ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪੁੱਜ ਰਹੇ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਵਾਉਣਗੇ। ਅੱਜ ਬੁੱਧਵਾਰ ਨੂੰ ਇਸ ਸੰਬੰਧ ਵਿੱਚ ਦੋ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। ਜਿਸ ਵਿੱਚ ਇਕ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਤੇ ਪਰਿਵਾਰ ਪਤਨੀ ਬੀਬੀ ਚਰਨਜੀਤ ਕੌਰ, ਬੇਟੀ ਪਵਨਪ੍ਰੀਤ ਕੌਰ, ਬੇਟਾ ਜਗਮੀਤ ਸਿੰਘ ਅਤੇ ਜਸਪ੍ਰੀਤ ਸਿੰਘ ਮਾਣੂ ਵੱਲੋਂ ਅਤੇ
ਦੂਜਾ ਸੁਰਿੰਦਰ ਸਿੰਘ ਪ੍ਰਧਾਨ ਟਿਬੀ ਹਨੂਮਾਨਗੜ੍ਹ ਸਾਹਿਬ ਦੇ ਪਰਿਵਾਰ ਵੱਲੋਂ ਸੇਵਾ ਲਈ ਗਈ ਹੈ। ਜਿਹਨਾਂ ਦੇ 18 ਮਾਰਚ ਸ਼ੁੱਕਰਵਾਰ ਨੂੰ ਭੋਗ ਉਪਰੰਤ ਬਾਬਾ ਮਨਮੋਹਨਪ੍ਰੀਤ ਸਿੰਘ ਚੀਮਾ ਬਰਨਾਲਾ ਵਾਲਿਆਂ ਦੇ ਦੀਵਾਨ ਸਜਣਗੇ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਸੰਗਤ ਨੂੰ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਗੁਰੂ ਦੇ ਬੇੜੇ ਵਿੱਚ ਸਵਾਰ ਹੋਣ ਦੀ ਬੇਨਤੀ ਕੀਤੀ ਅਤੇ ਨਾਲ ਹੀ ਗੁਰੂਘਰ ਵਿਖੇ ਚੱਲ ਰਹੀ ਮੁੱਖ ਦਰਬਾਰ ਹਾਲ ਦੀ ਕਾਰ ਸੇਵਾ ਵਿਚ ਤਨ ਮਨ ਧਨ ਨਾਲ ਸੇਵਾ ਕਰਨ ਲਈ ਵੀ ਕਿਹਾ।