ਗਾਂਧੀ ਜਯੰਤੀ ਦੇ ਮੌਕੇ ਤੇ ਕਰਵਾਇਆ ਗਿਆ ਸੁੰਹ ਚੁੱਕ ਸਮਾਗਮ

ਮਲੋਟ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਐਸ.ਡੀ.ਐਮ. ਗੋਪਾਲ ਸਿੰਘ ਜੀ ਦੀ ਅਗਵਾਈ ਹੇਠ,ਪ੍ਰਧਾਨ ਰਾਮ ਸਿੰਘ, ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ,ਪ੍ਰਧਾਨ ਨੱਥੂ ਰਾਮ ਗਾਂਧੀ ਅਤੇ ਵਪਾਰ ਮੰਡਲ ਦੇ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ,ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸ਼ਥਾਵਾਂ ਦੇ ਪ੍ਰਧਾਨ,ਪ੍ਰਤੀਨਿਧੀ , ਨਗਰ ਕੋਸਲ ਦੇ ਸਮੂਹ ਐਮ.ਸੀ ਸਾਹਿਬ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 150ਵੀ ਜਯੰਤੀ ਦੇ ਸੁਭ ਦਿਹਾੜੇ ਮੌਕੇ ਤੇ ਦਫਤਰ ਨਗਰ ਕੋਸਲ ਮਲੋਟ ਵਿਖੇ 8.30 ਵਜੇ ਸੁੰਹ ਚੁੱਕ ਸਮਾਗਮ ਕਰਵਾਇਆ ਗਿਆ ਅਤੇ ਸਾਰੇ ਪੰਤਵੰਤੀਆਂ ਨੇ ਪ੍ਰਣ ਕੀਤਾ ਕਿ ਅਸੀ ਸਿੰਗਲ ਵਰਤੋ ਪਲਾਸਟਿਕ ਦੀ ਵਰਤੋ ਨਾ ਕਰਕੇ ਦੇਸ ਨੂੰ ਸਾਫ-ਸਥਰਾ ਬਣਾਵਾਂਗੇ।ਇਸ ਤੋ ਬਆਦ ਐਸ.ਡੀ.ਐਮ ਸਾਹਿਬ ਨੇ ਸਰਮਦਾਨ ਕਰਕੇ ਪਲਾਸਟਿਕ ਸੈੰਟਰ ਦੀ ਸੁਰੂਆਤ ਕੀਤੀ। ਸਭ ਨੇ ਸਰਮਦਾਨ ਕੀਤਾ।ਸਰਮਦਾਨ ਕਰਨ ਤੋ ਬਆਦ ਐਸ.ਡੀ.ਐਮ ਸਾਹਿਬ ਦੀ ਅਗਵਾਈ ਸਾਰੇ ਸਾਂਤੀ ਮਾਰਚ ਰੈਲੀ ਵਿਚ ਸਾਮਿਲ ਹੋਏ,ਇਹ ਰੈਲ ਨਗਰ ਕੌਸਲ ਦਫਤਰ ਤੋ ਸੁਰੂ ਹੋਈ ਅਤੇ ਤਹਿਸੀਲ ਰੋਡ, ਸੁਪਰ ਬਾਜਾਰ,ਮੇਨ ਬਾਜਾਰ,ਸਬਜੀ ਮੰਡੀ,ਇੰਦਰਾ ਰੋਡ ਵਾਪਿਸ ਨਗਰ ਕੋਸਲ ਦਫਤਰ ਸਮਾਪਤ ਹੋਈ। ਇਸ ਦੌਰਾਨ ਐਸ.ਡੀ.ਐਮ ਸਾਹਿਬ ਅਤੇ ਸਮੂਹ ਸਹਿਯੋਗੀਆਂ ਨੇ ਆਪਣੇ ਹੱਥਾਂ ਨਾਲ ਸੜ੍ਹਕਾਂ ਤੋ ਲਿਫਾਫੇ ਉਠਾਏ ,ਜਿਸ ਹਰ ਇੱਕ ਸਜਨ ਨੇ ਬੜੇ ਉਤਸਾਹ ਨਾਲ ਸਹਿਯੋਗ ਦਿੱਤਾ।ਇਸ ਦੌਰਾਨ ਵਪਾਰ ਮੰਡਲ,ਨਗਰ ਕੋਸਲ ਨੇ ਗ੍ਰਾਹਕਾਂ ਨੂੰ ਅਵੇਰ ਕਰਨ ਦਾ ਸਟੀਕਰ,ਇਸਤਿਹਾਰ ਦੁਕਾਨ ਦਾਰਾ ਨੂੰ ਵੰਡਿਆ।ਇਸ ਦੌਰਾਨ ਐਸ.ਡੀ.ਐਮ ਜੀ,ਕਾਰਜ ਸਾਧਕ ਅਫਸਰ, ਨੱਥੂ ਰਾਮ ਗਾਧੀ,ਰਾਮ ਸਿੰਘ ਜੀ ਪ੍ਰਧਾਨ ,ਪ੍ਰੋ.ਬਲਜੀਤ ਸਿੰਘ ਜੀ,ਮਨੋਜ ਅਸਿਜਾ ਜੀ ਨੇ ਲੋਕਾ ਨੂੰ ਵੱਖ- ਵੱਖ ਤਰੀਕੇ ਨਾਲ ਅਪੀਲ ਕੀਤੀ। ਐਸ.ਡੀ.ਐਮ ਜੀ ਦੱਸਿਆਂ ਕਿ ਸਿੰਗਲ ਵਰਤੋ ਪਲਾਸਟਿਕ ਅਗਰ ਕਿਸੇ ਕੋਲ ਹੈ ਤਾਂ ਉਹ ਸਰਮਦਾਨ ਕਰ ਸਕਦਾ ਹੈ।ਅਗਰ 2 ਅਕਤੂਬਰ ਤੋ ਬਾਅਦ ਕਿਸੇ ਕੋਲ ਸਿੰਗਲ ਵਰਤੋ ਪਲਾਸਟਿਕ ਮਿਲ ਜਾਂਦਾ ਹੈ ਤਾਂ ਉਸ ਉਪਰ ਵਿਭਾਗੀ ਕਾਰਵਾਈ ਕੀਤੀ ਜਾਂ ਸਕਦੀ ਹੈ।ਇਸ ਬਆਦ ਰੈਲੀ ਸਮਾਪਤ ਕਰਦੇ ਸਾਰੇ ਪੰਤਵੰਤੇ ਸਜਨਾਂ ਦਾ ਦਿਲੋ ਧੰਨਵਾਦ ਕੀਤਾ।