ਖੇਡ ਵਿਭਾਗ ਵੱਲੋਂ ਟੈਲੇਂਟਡ ਖਿਡਾਰੀਆਂ ਦੀ ਚੋਣ ਦੀ ਸ਼ੁਰੂਆਤ ਪਿੰਡ ਭਾਗਸਰ ਤੋਂ- ਜਿਲਾ ਖੇਡ ਅਫਸਰ
ਮਲੋਟ:- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੁਆਰਾ 2022-23 ਦੇ ਸ਼ੈਸ਼ਨ ਲਈ ਰਾਜ ਵਿੱਚ ਟੈਲੇਂਟਡ ਖਿਡਾਰੀਆਂ ਦੀ ਖੋਜ, ਵਿਭਾਗ ਅਧੀਨ ਆਉਂਦੇ ਕੋਚਿਜ਼ ਰਾਹੀ ਪਿੰਡ ਪੱਧਰ ਤੇ ਸ਼ਹਿਰਾਂ ਵਿੱਚੋਂ ਕੀਤੀ ਜਾਣੀ ਹੈ। ਜਿਲ੍ਹਾ ਖੇਡ ਅਫਸਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀਮਤੀ ਅਨਿੰਦਰਵੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਸਪੋਰਟਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਵੀ ਟੈਲੇਂਟਡ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਹੈ। ਟੈਲੇਂਟਡ ਖਿਡਾਰੀਆਂ ਦੀ ਚੋਣ ਹੋਣ ਉਪਰੰਤ ਉਹਨਾਂ ਨੂੰ ਵਿਭਾਗ ਦੁਆਰਾ ਚਲਾਏ ਜਾਂਦੇ ਕੋਚਿੰਗ ਸੈਂਟਰਾਂ ਵਿੱਚ ਭਰਤੀ ਕੀਤਾ ਜਾਵੇਗਾ, ਜਿੱਥੇ ਉਹਨਾਂ ਨੂੰ ਮੁਫਤ ਕੋਚਿੰਗ ਦਿੱਤੀ ਜਾਵੇਗੀ। ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਟੈਲੇਂਟ ਸਰਚ ਦੀ ਸ਼ੁਰੂਆਤ ਪਿੰਡ ਭਾਗਸਰ ਤੋਂ 11 ਅਪ੍ਰੈਲ 2022 ਨੂੰ ਦਿਨ ਸੋਮਵਾਰ ਸਮਾਂ ਸ਼ਾਮ 4:00 ਵਜੇ ਤੋਂ 5:30 ਵਜੇ ਤੱਕ ਕੀਤੀ ਜਾਵੇਗੀ। ਇੱਥੇ ਵਿਭਾਗ ਦੇ ਕੋਚਿਜ਼ ਦੁਆਰਾ ਬੱਚਿਆਂ ਦੇ ਟ੍ਰਾਇਲ ਲੈ ਕੇ ਟੈਲੇਂਟਡ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ(ਜ)ਸ਼੍ਰੀ ਮੁਕਤਸਰ ਸਾਹਿਬ ਰਾਜਦੀਪ ਕੌਰ ਮੌਜੂਦ ਹੋਣਗੇ।ਪਿੰਡ ਭਾਗਸਰ ਦੇ ਸਮੂਹ ਬੱਚਿਆ ਨੂੰ ਸੂਚਿਤ ਕੀਤਾ ਕਿ ਪਿੰਡ ਭਾਗਸਰ ਦੇ ਸਟੇਡੀਅਮ ਵਿਖੇ ਸਮੇਂ ਸਿਰ ਪਹੁੰਚਣ ਅਤੇ ਆਪਣੇ ਟ੍ਰਾਇਲ ਦੇਣ। ਟ੍ਰਾਇਲ ਦੇਣ ਵਾਲੇ ਬੱਚਿਆਂ ਦੀ ਉਮਰ 6 ਸਾਲ ਤੋ ਲੈਕੇ 17 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਟ੍ਰਾਇਲ ਵਿੱਚ ਪਹੁੰਚਣ ਵਾਲੇ ਬੱਚੇ ਉਮਰ ਦੇ ਸਬੂਤ ਵਜੋਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ।
Author : Malout Live