District NewsMalout News
ਕੱਲ੍ਹ ਐਂਤਵਾਰ (3 ਅਪ੍ਰੈਲ) ਨੂੰ ਗੁਰਦੁਆਰਾ ਭਿਆਣਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ
ਮਲੋਟ:- ਗੁਰਦੁਆਰਾ ਭਿਆਣਾ ਸਾਹਿਬ ਦੇ ਪ੍ਰਬੰਧਕਾਂ ਅਤੇ ਪਿੰਡ ਦਾਨੇਵਾਲਾ ਵਾਸੀਆਂ ਨੇ ਗੁਰਦੁਆਰਾ ਕਲਗੀਧਰ ਸਾਹਿਬ ਦਾਨੇਵਾਲਾ ਵਿਖੇ ਮੀਟਿੰਗ ਕੀਤੀ ਅਤੇ ਗੁਰਦੁਆਰਾ ਸਾਹਿਬ ਭਿਆਣਾ ਸਾਹਿਬ ਤੋਂ 3 ਅਪ੍ਰੈਲ ਨੂੰ ਵਿਸ਼ਾਲ ਨਗਰ ਕੀਰਤਨ ਕੱਢਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਗੁਰਦੁਆਰਾ ਭਿਆਣਾ ਸਾਹਿਬ ਵਿੱਚ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਸ਼੍ਰੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ। ਜਿਸ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਭਿਆਣਾ ਸਾਹਿਬ ਤੋਂ ਕੱਲ੍ਹ ਦਿਨ ਐਂਤਵਾਰ (3 ਅਪ੍ਰੈਲ) ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਘੁਮਿਆਰਾ ਖੇੜਾ, ਜੰਡਵਾਲਾ ਚੜ੍ਹਤ ਸਿੰਘ, ਸ਼ੇਖੂ, ਦਾਨੇਵਾਲਾ, ਰੱਥੜੀਆਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ।