Sports
ਕੋਹਲੀ ਨੇ ਲਾਇਆ ਸ਼ਾਨਦਾਰ ਸੈਂਕੜਾ

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੁਕਾਬਲਾ ਪੁਣੇ ਦੇ ਐੱਮ. ਸੀ. ਏ. ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਅੱਜ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕੈਰੀਅਰ ਦਾ 26ਵਾਂ ਸੈਂਕੜਾ ਲਾਇਆ ਹੈ। ਕੋਹਲੀ ਨੇ ਆਪਣੇ 81ਵੇਂ ਟੈਸਟ ਮੈਚ ਦੀ 138ਵੀਂ ਪਾਰੀ ‘ਚ 26ਵਾਂ ਟੈਸਟ ਸੈਂਕੜਾ ਲਾਇਆ। ਕੋਹਲੀ ਟੈਸਟ ਕ੍ਰਿਕਟ ਟੀਮ ‘ਚ ਭਾਰਤ ਵਲੋਂ ਸਭ ਤੋਂ ਘੱਟ ਪਾਰੀਆਂ ‘ਚ 26 ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਆ ਗਏ ਹਨ। ਭਾਰਤ ਵਲੋਂ ਸਚਿਨ ਤੇਂਦੁਲਕਰ ਨੇ 136 ਪਾਰੀਆਂ ‘ਚ ਇਹ ਮੁਕਾਮ ਹਾਸਲ ਕੀਤਾ ਸੀ, ਜਦਕਿ ਸੁਨੀਲ ਗਾਵਸਕਰ ਨੇ 144 ਪਾਰੀਆਂ ‘ਚ 26ਵਾਂ ਟੈਸਟ ਸੈਂਕੜਾ ਲਾਇਆ ਸੀ।