District NewsMalout News
ਕੈਨੇਡਾ ਦੀ ਧਰਤੀ ਤੇ ਮਲੋਟ ਦੀ ਅਧਿਆਪਕ ਜੋੜੀ ਨੇ ਚਮਕਾਇਆ ਨਾਮ
ਮਲੋਟ:- ਮਲੋਟ ਦੀ ਅਧਿਆਪਕ ਜੋੜੀ ਨੇ ਮਲੋਟ ਦਾ ਨਾਮ ਕੈਨੇਡਾ ਦੀ ਧਰਤੀ ਤੇ ਜਾ ਰੋਸ਼ਨਾਇਆ ਹੈ। ਅਧਿਆਪਕ ਦੀਪ ਕਮਲ ਸਿੰਘ ਕੈਨੇਡਾ ਵਿੱਚ ਸਕੇਚਵਾਨ ਸੂਬੇ ਅੰਦਰ ਬਤੌਰ ਸਰਕਾਰੀ ਹਾਈ ਸਕੂਲ ਅਧਿਆਪਕ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਟੀਨਾ ਲੈਕਚਰਾਰ ਵੱਜੋਂ ਨਿਯੁਕਤ ਹੋਏ ਹਨ। ਕੈਨੇਡਾ ਇਮੀਗ੍ਰੇਟ ਹੋਣ ਤੋਂ ਪਹਿਲਾਂ ਅਧਿਆਪਕ ਕਮਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਟੀ ਵਾਲਾ
ਅਤੇ ਤੱਪਾ ਖੇੜਾ ਵਿਖੇ ਪੰਜਾਬ ਐਜੁਕੇਸ਼ਨ ਡਿਪਾਰਟਮੈਂਟ ਅਧੀਨ 11 ਸਾਲ ਅੰਗਰੇਜੀ ਮਾਸਟਰ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਪਰੰਤ ਉਨ੍ਹਾਂ ਦੀ ਆਇਲਟਸ ਸਕੂਲ ਆੱਫ ਬਰੈਂਪਟਨ, ਕੋਰਟ ਰੋਡ, ਮਲੋਟ ਵਿਖੇ ਸੰਚਾਲਕ ਵੱਜੋਂ ਸੇਵਾਵਾਂ ਦਿੱਤੀਆਂ। ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਹਾਲਹੀ ਦੇ ਵਿੱਚ ਕਮਲ ਸਰ ਆਪਣੇ ਗ੍ਰਹਿ ਮਲੋਟ ਵਿਖੇ ਪਹੁੰਚ ਰਹੇ ਹਨ।
Author: Malout Live