District NewsMalout News

‘ਓਰੇਂਜ ਗਲੋਬਲ ਓਲੰਪੀਆਡ’ ਵੱਲੋਂ ਕਰਵਾਈ ਪ੍ਰਤੀਯੋਗਿਤਾ ਵਿੱਚ ਜੀ.ਟੀ.ਬੀ (ਐਲੀਮੈਂਟਰੀ ਵਿੰਗ) ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਮਲੋਟ: ਜੀ.ਟੀ.ਬੀ ਖਾਲਸਾ ਪਬਲਿਕ ਸਕੂਲ (ਐਲੀਮੈਂਟਰੀ ਵਿੰਗ) ਵਿਖੇ ‘ਓਰੇਂਜ ਗਲੋਬਲ ਓਲੰਪੀਆਡ’ ਵੱਲੋਂ ਅੰਗਰੇਜੀ ਵਿਸ਼ੇ ਨਾਲ ਸੰਬੰਧਿਤ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ ਪੰਜਵੀਂ ਜਮਾਤ ਦੇ ਫਲਿਤ ਗਰਗ ਅਤੇ ਚੌਥੀ ਜਮਾਤ ਦੀ ਗੁਰਨੂਰ ਕੌਰ ਨੇ ਪਹਿਲਾ ਸਥਾਨ, ਚੌਥੀ ਜਮਾਤ ਦੀ ਜਪਮਨ ਕੌਰ, ਤਮਨਪ੍ਰੀਤ ਕੌਰ ਅਤੇ ਸਨੇਹਦੀਪ ਸਿੰਘ ਨੇ ਦੂਸਰਾ ਸਥਾਨ, ਚੌਥੀ ਜਮਾਤ ਦੀ ਸਹਿਜਪ੍ਰੀਤ ਕੌਰ ਅਤੇ ਪਰਮਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਸਕੂਲ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਸੰਧੂ, ਪ੍ਰਿੰਸੀਪਲ ਹੇਮਲਤਾ ਕਪੂਰ, ਮੁੱਖ-ਅਧਿਆਪਿਕਾ ਰੇਨੂੰ ਨਰੂਲਾ ਨੇ ਜੇਤੂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।

Author: Malout Live

Back to top button