District NewsMalout News

ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਨੇ ਸਕੂਲ ਦੀ ਕੀਤੀ ਅਚਨਚੇਤ ਚੈਕਿੰਗ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀਮਤੀ ਸਵਰਨਜੀਤ ਕੌਰ ਉਪ-ਮੰਡਲ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਸਰਕਾਰੀ ਪ੍ਰਾਇਮਰੀ ਸਕੂਲ, ਕੈਨਾਲ ਕਾਲੋਨੀ, ਸ਼੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਕੂਲ ਦੇ ਸਟਾਫ਼, ਬੱਚਿਆਂ ਦੀ ਹਾਜ਼ਰੀ, ਪੀਣ ਵਾਲੇ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਦੇ ਬੈਠਣ ਅਤੇ ਸਾਫ਼-ਸਫਾਈ ਦੇ ਕੰਮ ਦਾ ਜਾਇਜਾ ਲਿਆ, ਜੋ ਤਸੱਲੀਬਖਸ਼ ਪਾਇਆ ਗਿਆ ਹੈ। ਬੱਚਿਆਂ ਦੇ ਸਿਹਤ ਅਤੇ ਖਾਣੇ ਦੀ ਪੌਸ਼ਟਿਕਤਾ ਨੂੰ

ਧਿਆਨ ਵਿੱਚ ਰੱਖਦੇ ਹੋਏ ਮਿਡ-ਡੇ-ਮੀਲ ਰਸੋਈ, ਉਥੋਂ ਦੀ ਸਾਫ-ਸਫ਼ਾਈ, ਖਾਣਾ ਤਿਆਰ ਕਰਨ ਲਈ ਵਰਤੇ ਜਾਂਦੇ ਸਮਾਨ ਦੀ ਕੁਆਲਿਟੀ ਆਦਿ ਨੂੰ ਵੀ ਵਿਸੇਸ਼ ਤੌਰ ਤੇ ਚੈੱਕ ਕੀਤਾ ਗਿਆ। ਸਕੂਲ ਬੰਦ ਹੋਣ ਤੋਂ ਕੁੱਝ ਸਮਾਂ ਪਹਿਲਾ ਬੱਚੇ ਖਾਣਾ ਖਾਣ ਤੋਂ ਬਾਅਦ ਸਕੂਲ ਗੇਟ ਤੱਕ ਪਹੁੰਚ ਚੁੱਕੇ ਸਨ, ਜਿਸ ਕਰਕੇ ਸਕੂਲ ਮੁੱਖ ਅਧਿਆਪਕ ਨੂੰ ਹਦਾਇਤ ਕੀਤੀ ਗਈ ਕਿ ਬੱਚਿਆਂ ਨੂੰ ਸਕੂਲ ਟਾਈਮ ਤੋਂ ਪਹਿਲਾ ਕਲਾਸਾਂ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਇਸ ਸਮੇਂ ਮਿਡ-ਡੇ-ਮੀਲ ਇੰਚਾਰਜ ਤੋਂ ਇਲਾਵਾ ਅਤੇ ਬਾਕੀ ਅਧਿਆਪਕ ਵੀ ਹਾਜ਼ਰ ਸਨ।

Author : Malout Live

Leave a Reply

Your email address will not be published. Required fields are marked *

Back to top button