ਐਨ.ਸੀ.ਸੀ ਕੈਡਿਟਾਂ ਵਲੋਂ ਜਨਸੰਖਿਆ ਕੰਟਰੋਲ ਸਬੰਧੀ ਜਾਗਰੂਕਤਾ ਰੈਲੀ ਕੱਢੀ

ਮਲੋਟ:- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਐਨ.ਸੀ.ਸੀ ਕੈਡਿਟਾਂ ਵਲੋ ਕਰਨਲ ਆਰ.ਐਸ ਭੱਟੀ ਕਮਾਂਡਿੰਗ ਅਫਸਰ 6 ਪੰਜਾਬ ਗਰਲਜ ਬਟਾਲੀਅਨ ਐਨ.ਸੀ.ਸੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਨਸੰਖਿਆ ਕੰਟਰੋਲ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਸ਼ੁਰੂਆਤ ਪ੍ਰਿੰਸੀਪਲ ਕਰੁਣਾ ਸੱਚਦੇਵਾ ਨੇ ਕੀਤੀ ਅਤੇ ਇਸ ਦੌਰਾਨ ਕੈਡਿਟਾਂ ਨੇ ਸੀਮਤਾ ਦੀ ਅਗਵਾਈ ਹੇਠ ਲੋਕਾਂ ਨੂੰ ਜਨਸੰਖਿਆ ਕੰਟਰੋਲ ਸਬੰਧੀ ਜਾਗਰੂਕ ਕੀਤਾ। ਇਸ ਦੌਰਾਨ ਕੈਡਿਟਾਂ ਨੇ ਦੱਸਿਆ ਕਿ ਵੱਧਦੀ ਆਬਾਦੀ ਦੇ ਕਾਰਨ ਕੁਦਰਤੀ ਸੋਮੇ ਲਗਾਤਾਰ ਘੱਟ ਹੋ ਰਹੇ ਹਨ। ਤੇਜ਼ੀ ਨਾਲ ਵੱਧ ਰਹੀ ਆਬਾਦੀ ਗਰੀਬੀ,ਬੇਰੁਜ਼ਗਾਰੀ ਦਾ ਮੁੱਖ ਕਾਰਨ ਹੈ। ਆਬਾਦੀ ਉੱਪਰ ਕੰਟਰੋਲ ਕਰਕੇ ਹੀ ਦੇਸ਼ ਦਾ ਵਿਕਾਸ ਸੰਭਵ ਹੈ। ਇਹ ਜਾਗਰੂਤਾ ਰੈਲੀ ਤਹਿਸੀਲ ਰੋਡ,ਜੀ.ਟੀ ਰੋਡ,ਮੇਨ ਬਾਜ਼ਾਰ ਆਦਿ ਵੱਖ ਵੱਖ ਬਾਜ਼ਾਰਾਂ ‘ਚ ਹੁੰਦੀ ਹੋਈ ਵਾਪਿਸ ਸਕੂਲ ਵਿਖੇ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਤੇ ਸੂਬੇਦਾਰ ਸੰਜੈ ਕੁਮਾਰ,ਹੌਲਦਾਰ ਨੇਕ ਰਾਮ,ਇੰਦਰਾਜ ਸੈਣੀ ਦੇ ਇਲਾਵਾ ਵੱਡੀ ਗਿਣਤੀ ਵਿਚ ਐਨ.ਸੀ.ਸੀ ਕੈਡਿਟ ਹਾਜ਼ਰ ਸਨ।