Health

ਇੰਜ ਕਰੋ ਆਪਣੇ ਵਾਲਾਂ ਨੂੰ ਲੰਬੇ, ਸੰਘਣੇ ਤੇ ਕਾਲੇ

ਪਿਆਜ ਨੂੰ ਸਿਹਤ ਤੋਂ ਇਲਾਵਾ ਵਾਲਾਂ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਹਾਲਾਂਕਿ ਲੋਕ ਇਸ ਦੀ ਤੇਜ਼ ਮਹਿਕ ਕਾਰਨ ਅਤੇ ਕੱਟਣ ‘ਤੇ ਅੱਖਾਂ ‘ਚੋਂ ਹੰਝੂ ਆਉਣ ਕਾਰਨ ਪਸੰਦ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ ਵਾਲਾਂ ਦੀਆਂ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਨਾ, ਦੋ ਮੂੰਹੇ ਵਾਲਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ।

ਪਿਆਜ ‘ਚ ਮੌਜੂਦ ਸਲਫਰ ਵਾਲਾਂ ਦੀਆਂ ਜੜ੍ਹਾਂ ਨੂੰ ਪੌਸ਼ਣ ਦਿੰਦਾ ਹੈ। ਇਸ ਨਾਲ ਵਾਲਾਂ ਦੇ ਵਿਕਾਸ ‘ਚ ਮਦਦ ਮਿਲਦੀ ਹੈ। ਇਸ ਲਈ ਇਸ ਨੂੰ ਵਾਲਾਂ ਦੀ ਲੰਬਾਈ ਵਧਾਉਣ ਵਾਲਾ ਰਸ ਕਿਹਾ ਜਾਂਦਾ ਹੈ। ਪਿਆਜ ਨੂੰ ਵਾਲਾਂ ‘ਤੇ ਲਗਾਉਣ ਨਾਲ ਸਿਕਰੀ ਅਤੇ ਸਿਰ ਦੇ ਇੰਨਫੈਕਸ਼ਨ ਆਦਿ ਨੂੰ ਦੂਰ ਕਰਨ ‘ਚ ਵੀ ਮਦਦ ਮਿਲਦੀ ਹੈ।

ਇਹ ਘਰੇਲੂ ਢੰਗ ਵਾਲਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਿਹਤਮੰਦ, ਚਮਕਦਾਰ ਅਤੇ ਲੰਬੇ ਰੱਖਣਾ ਚਾਹੁੰਦੇ ਹੋ ਤਾਂ ਪਿਆਜ ਦੇ ਰਸ ਤੋਂ ਬਣੇ ਹੇਅਰ ਪੈਕ ਦੀ ਵਰਤੋਂ ਕਰ ਸਕਦੇ ਹੋ। ਜਾਣਦੇ ਹਾਂ ਕੁਝ ਘਰੇਲੂ ਢੰਗਾਂ ਬਾਰੇ ਜਿਸ ਰਾਹੀਂ ਤੁਸੀਂ ਆਪਣੇ ਵਾਲਾਂ ਦੀ ਲੰਬਾਈ ਵਧਾਉਣ ‘ਚ ਮਦਦ ਕਰ ਸਕਦੇ ਹੋ।

1 – ਪਿਆਜ ਦਾ ਰਸ- ਪਿਆਜ ਦਾ ਰਸ ਕੱਢ ਕੇ ਇਸ ਨੂੰ ਆਪਣੀ ਸਿਰ ਦੀ ਚਮੜੀ ‘ਤੇ 15-20 ਮਿੰਟਾਂ ਲਈ ਲਗਾਓ। ਇਸ ਤੋਂ ਬਾਅਦ ਸਿਰ ਨੂੰ ਤੌਲੀਏ ਨਾਲ ਲਪੇਟ ਲਵੋ। ਸ਼ੈਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ।

2 – ਪਿਆਜ ਨਾਲ ਬੀਅਰ- ਬੀਅਰ ਵਾਲਾਂ ਨੂੰ ਕੁਦਰਤੀ ਰੂਪ ਨਾਲ ਚਮਕਦਾਰ ਬਣਾਉਂਦੀ ਹੈ। ਪਿਆਜ ਦੇ ਰਸ ਨੂੰ ਬੀਅਰ ‘ਚ ਮਿਕਸ ਕਰਕੇ ਲਗਾਉਣ ਨਾਲ ਵਾਲਾਂ ਦਾ ਵਾਧਾ ਹੋਣ ਨਾਲ ਵਾਲ ਕੰਡੀਸ਼ਨ ਵੀ ਹੁੰਦੇ ਹਨ। ਵਾਲਾਂ ਨੂੰ ਵਧਾਉਣ ਲਈ ਇਸ ਢੰਗ ਨੂੰ ਹਫਤੇ ‘ਚ ਇਕ ਵਾਰ ਕਰੋ। ਫਿਰ ਸ਼ੈਂਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ।

3 – ਪਿਆਜ ਅਤੇ ਨਾਰੀਅਲ ਤੇਲ- ਤੇਲ ਨਾਲ ਪਿਆਜ ਦੇ ਰਸ ਨੂੰ ਮਿਕਸ ਕਰਨ ‘ਤੇ ਇਹ ਵਾਲਾਂ ਦਾ ਵਾਧਾ ਕਰਦਾ ਹੈ ਅਤੇ ਵਾਲਾਂ ਨੂੰ ਪੋਸ਼ਣ ਵੀ ਮਿਲਦਾ ਹੈ। ਪਿਆਜ ਦੇ ਰਸ ਨੂੰ ਤੇਲ ਨਾਲ ਮਿਲਾ ਕੇ ਵਾਲਾਂ ਦੀ ਮਸਾਜ ਕਰੋ। ਫਿਰ ਇਕ ਤੌਲੀਆ ਲਪੇਟੋ ਅਤੇ ਭਾਫ ਲਵੋ। ਇਹ ਉਪਾਅ ਮ੍ਰਿਤਕ ਚਮੜੀ ਨੂੰ ਕੋਸ਼ਿਕਾਵਾਂ ਤੋਂ ਹਟਾਉਂਦਾ ਹੈ।

4 – ਪਿਆਜ ਨਾਲ ਸ਼ਹਿਦ- ਵਾਲਾਂ ਦੇ ਵਿਕਾਸ ਲਈ ਇਹ ਬਹੁਤ ਹੀ ਪ੍ਰਭਾਵੀ ਘਰੇਲੂ ਢੰਗ ਹੈ। ਇਸ ਪੈਕ ਨੂੰ ਬਣਾਉਣ ਲਈ ਪਿਆਜ ਦਾ ਪੇਸਟ ਬਣਾ ਕੇ ਉਸ ‘ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਲਵੋ। ਇਸ ਪੇਸਟ ਨੂੰ ਵਾਲਾਂ ਦੇ ਉਸ ਹਿੱਸੇ ‘ਤੇ ਲਗਾਓ ਜਿਥੇ ਵਾਲ ਘੱਟ ਹੋਣ।

5 – ਪਿਆਜ ਨਾਲ ਨਿੰਬੂ- ਨਿੰਬੂ ਅਤੇ ਪਿਆਜ ਦੇ ਰਸ ਦੀ ਵਰਤੋਂ ਨਾਲ ਵਾਲਾਂ ਦੇ ਵਾਧੇ ‘ਚ ਵੀ ਮਦਦ ਮਿਲਦੀ ਹੈ। ਨਿੰਬੂ ਦਾ ਰਸ ਚਮੜੀ ਨੂੰ ਸਾਫ ਕਰਨ ਦੇ ਨਾਲ ਵਾਲਾਂ ਦਾ ਝੜਨਾ ਵੀ ਘੱਟ ਕਰਦਾ ਹੈ।

6 – ਪਿਆਜ ਦਾ ਰਸ ਅਤੇ ਰਮ- ਵਾਲਾਂ ਦੇ ਵਿਕਾਸ ਲਈ ਪਿਆਜ ਦੇ ਰਸ ਦੀ ਵਰਤੋਂ ਸਭ ਤੋਂ ਵਧੀਆ ਢੰਗ ਹੈ। ਇਸ ਦੇ ਲਈ ਪੂਰੀ ਰਾਤ ਤੁਹਾਨੂੰ ਰਮ ਦੇ ਇਕ ਗਲਾਸ ‘ਚ ਘਿਸੀਆ ਹੋਇਆ ਪਿਆਜ ਪਾ ਕੇ ਰੱਖਣਾ ਹੋਵੇਗਾ। ਸਵੇਰੇ ਇਸ ਮਿਸ਼ਰਣ ਨੂੰ ਛਾਣ ਲਵੋ ਫਿਰ ਸਿਰ ਦੀ ਮਸਾਜ ਕਰੋ। ਇਸ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਜਲਦੀ ਵਾਲ ਵੱਧਣੇ ਸ਼ੁਰੂ ਹੋ ਜਾਣਗੇ।

7- ਪਿਆਜ ਅਤੇ ਅੰਡੇ ਦੀ ਸਫੈਦੀ- ਇਹ ਗੱਲ ਤਾਂ ਸ਼ਾਇਦ ਸਾਰੇ ਹੀ ਜਾਣਦੇ ਹਨ ਕਿ ਅੰਡਾ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ। ਲੰਬੇ ਵਾਲਾਂ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਪਿਆਜ ਅਤੇ ਅੰਡੇ ਤੋਂ ਬਣੇ ਹੇਅਰ ਪੈਕ ਬਹੁਤ ਹੀ ਲਾਭਕਾਰੀ ਹੁੰਦੇ ਹਨ। ਇਸ ਪੈਕ ਨੂੰ ਬਣਾਉਣ ਲਈ ਪਿਆਜ ਦੇ ਰਸ ‘ਚ ਅੰਡੇ ਦਾ ਸਫੈਦ ਹਿੱਸਾ ਮਿਕਸ ਕਰੋ। ਇਸ ਪੈਕ ਨੂੰ 25-30 ਮਿੰਟਾਂ ਤੱਕ ਆਪਣੇ ਗਿੱਲੇ ਵਾਲਾਂ ‘ਚ ਲਗਾ ਕੇ ਸ਼ੈਪੂ ਕਰੋ।

ਪਿਆਜ ਦੇ ਰਸ ਨਾਲ ਬਣੇ ਹੇਅਰ ਪੈਕ ਦੀ ਵਰਤੋਂ ਨਾਲ ਤੁਸੀਂ ਸੋਖੇ ਢੰਗ ਨਾਲ ਵਾਲਾਂ ਨੂੰ ਲੰਬਾ, ਚਮਕਦਾਰ ਬਣਾ ਸਕਦੇ ਹੋ। ਨਾਲ ਹੀ ਇਸ ਨੂੰ ਲਗਾਉਣ ਨਾਲ ਹੀ ਲੰਬਾਈ ਵੱਧੇਗੀ ਅਤੇ ਵਾਲ ਬਹੁਤ ਘੱਟ ਝੜਨਗੇ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਾਰੇ ਨੁਸਖ਼ੇ ਇਕ ਵਾਰ ਹੀ ਅਜ਼ਮਾਏ ਜਾਣ।

Leave a Reply

Your email address will not be published. Required fields are marked *

Back to top button