ਇੰਗਲੈਂਡ ਖਿਲਾਫ਼ Orange ਜਰਸੀ ‘ਚ ਨਜ਼ਰ ਆਵੇਗੀ ਭਾਰਤੀ ਟੀਮ
30 ਜੂਨ ਨੂੰ ਯਾਨੀ ਕਿ ਐਤਵਾਰ ਨੂੰ ਭਾਰਤੀ ਟੀਮ ਇੰਗਲੈਂਡ ਖਿਲਾਫ਼ ਬਰਮਿੰਘਮ ਵਿੱਚ ਆਪਣਾ ਅਗਲਾ ਮੈਚ ਖੇਡੇਗੀ । ਇਸ ਮੈਚ ਵਿੱਚ ਭਾਰਤੀ ਟੀਮ ਕਿਹੜੇ ਰੰਗ ਦੀ ਜਰਸੀ ਵਿੱਚ ਮੈਦਾਨ ‘ਤੇ ਉਤਰੇਗੀ, ਇਸ ‘ਤੇ ਕਾਫੀ ਉਤਸੁਕਤਾ ਬਣੀ ਹੋਈ ਹੈ । ਜਦਕਿ ਟੀਮ ਦੀ ਨਵੀਂ ਜਰਸੀ ਦੇ ਐਲਾਨ ਦੇ ਮੌਕੇ ‘ਤੇ ਵੀ ਕਾਫੀ ਬਹਿਸ ਹੋਈ ।

ਦਰਅਸਲ, ਅਫ਼ਗਾਨਿਸਤਾਨ ਅਤੇ ਇੰਗਲੈਂਡ ਦੀ ਟੀਮਾਂ ਦੀ ਜਰਸੀ ਦਾ ਰੰਗ ਵੀ ਨੀਲਾ ਹੈ । ਦਰਅਸਲ, ICC ਦੇ ਨਿਯਮਾਂ ਅਨੁਸਾਰ ਕਿਸੇ ਵੀ ਮੈਚ ਵਿੱਚ ਜਿਸ ਨੇ ਟੀਵੀ ‘ਤੇ On Air ਹੋਣਾ ਹੈ ਉਸ ਵਿੱਚ ਦੋਵੇਂ ਟੀਮਾਂ ਇੱਕ ਹੀ ਰੰਗ ਦੀ ਜਰਸੀ ਪਾ ਕੇ ਮੈਦਾਨ ਵਿੱਚ ਨਹੀ ਉਤਰ ਸਕਦੀਆਂ । ਜ਼ਿਕਰਯੋਗ ਹੈ ਕਿ ਇਹ ਨਿਯਮ ਫੁੱਟਬਾਲ ਦੇ ‘Home and Away’ ਮੁਕਾਬਲਿਆਂ ਤੋਂ ਪ੍ਰਭਾਵਿਤ ਹੈ । ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੀ ਇਸ ਨਵੀਂ ਜਰਸੀ ਦਾ ਜ਼ਿਆਦਾ ਹਿੱਸਾ ਸੰਤਰੀ ਰੰਗ ਦਾ ਹੈ । ਜਿਸ ਦੇ ਪਿੱਛੇ ਦਾ ਹਿੱਸਾ ਪੂਰਾ ਸੰਤਰੀ ਹੈ । ਜਦਕਿ ਅੱਗੇ ਦੇ ਬਾਕਿ ਹਿੱਸੇ ਅਤੇ ਕਾਲਰ ਵਿੱਚ ਨੀਲਾ ਰੰਗ ਹੈ । ਭਾਰਤੀ ਟੀਮ ਦੀ ਇਸ ਨਵੀਂ ਜਰਸੀ ‘ਤੇ ਟੀਮ ਇੰਡੀਆ ਵੀ ਸੰਤਰੀ ਰੰਗ ਵਿੱਚ ਹੀ ਲਿਖਿਆ ਹੋਇਆ ਹੈ, ਜੋ ਕਿ ਜਰਸੀ ਦੇ ਕਲਰ ਤੋਂ ਕੁਝ ਹਲਕਾ ਹੈ ।