District NewsMalout News

ਅਸਲਾ ਧਾਰਕਾਂ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਅਸਲਾ ਸਿਖਲਾਈ ਕੋਰਸ ਸ਼ੁਰੂ ਹੋਵੇਗਾ- ਜ਼ਿਲ੍ਹਾ ਪੁਲਿਸ ਮੁਖੀ

ਮਲੋਟ:- ਬੀਤੇ ਸਮੇਂ ਅੰਦਰ ਲਾਇਸੰਸੀ ਅਸਲੇ ਦੀ ਪੂਰਨ ਸਾਂਭ-ਸੰਭਾਲ ਅਤੇ ਸਿਖਲਾਈ ਨਾ ਹੋਣ ਦੀ ਵਜ੍ਹਾ ਕਾਰਨ ਅਕਸਰ ਕਈ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਸਨ ਜਾਂ ਸਵੈ-ਰੱਖਿਆ ਲਈ ਹਾਸਿਲ ਕੀਤਾ ਗਏ ਅਸਲੇ ਦੀ ਲੋੜ ਪੈਣ ‘ਤੇ ਸਹੀ ਤਰੀਕੇ ਨਾਲ ਅਸਲਾ ਧਾਰਕ ਵੱਲੋਂ ਵਰਤੋਂ ਨਹੀਂ ਕੀਤੀ ਜਾਂਦੀ ਸੀ, ਸਗੋਂ ਅਜਿਹੇ ਅਸਲੇ ਦੀ ਗ਼ਲਤ ਵਰਤੋਂ ਦੀ ਵਜ੍ਹਾ ਕਾਰਨ ਅਣ-ਸੁਖਾਵੀਂਆਂ ਦੁਰਘਟਨਾਵਾਂ ਹੋ ਜਾਂਦੀਆਂ ਸਨ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਧਰੂਮਨ ਐੱਚ.ਨਿੰਬਾਲੇ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਅਤੇ ਲੋਕਾਂ ਦੀ ਜਾਨ-ਮਾਲ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਆਮ ਲੋਕਾਂ ਲਈ ਇਕ ਵਿਸ਼ੇਸ਼ ਅਸਲਾ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਤਜ਼ਰਬੇਕਾਰ ਤੇ ਸਿੱਖਿਅਤ ਪੁਲਿਸ ਅਧਿਕਾਰੀ ਆਮ ਲੋਕਾਂ ਨੂੰ ਅਸਲੇ ਦੀ ਸਾਂਭ-ਸੰਭਾਲ ਅਤੇ ਸੁਚੱਜੀ ਵਰਤੋਂ ਸੰਬੰਧੀ ਸਿਖਲਾਈ ਦੇਣਗੇ। ਇਹ ਸਿਖਲਾਈ ਮਰਦ ਤੇ ਔਰਤਾਂ ਦੇ ਬਾਲਗ ਵਰਗ ਲਈ ਹੋਵੇਗੀ। ਇਸ ਕੋਰਸ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਸਿਖਿਆਰਥੀ ਕੋਲ ਲਾਇਸੰਸੀ ਅਸਲਾ ਅਤੇ ਯੋਗ ਲਾਇਸੰਸ ਹੋਣ ਤੋਂ ਇਲਾਵਾ ਉਸ ਦਾ ਸਰੀਰਿਕ ਤੌਰ ‘ਤੇ ਤੰਦਰੁਸਤ ਹੋਣਾ ਵੀ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਅਸਲਾ ਧਾਰਕ ਨੂੰ ਅਜਿਹੀ ਸਿਖਲਾਈ ਹਾਸਿਲ ਕਰਨ ਤੋਂ ਪਹਿਲਾਂ ਇਹ ਵੀ ਸਾਬਿਤ ਕਰਨਾ ਜ਼ਰੂਰੀ ਹੋਵੇਗਾ ਕਿ ਉਸ ਪਾਸ ਸੰਬੰਧਿਤ ਅਸਲੇ ਦੀ ਰੱਖ-ਰਖਾਅ ਲਈ ਸੁਰੱਖਿਅਤ ਜਗ੍ਹਾ ਵੀ ਉਪਲੱਬਧ ਹੈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਵਿਸ਼ੇਸ਼ ਸਿਖਲਾਈ ਦੇ ਨੋਡਲ ਅਫ਼ਸਰ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਕ ਨੂੰ ਨਿਯੁਕਤ ਕੀਤਾ ਗਿਆ।

Author : Malout Live

Leave a Reply

Your email address will not be published. Required fields are marked *

Back to top button